Buy Now & Save Up To 35%

ਕੈਪੀਲੈਨੋ ਸਸਪੈਂਸ਼ਨ ਬਰਿੱਜ

ਵੈਨਕੂਵਰ ਦੀਆਂ ਸਭ ਤੋਂ ਵੱਧ ਮਸ਼ਹੂਰ ਅਤੇ ਉਤੇਜਿਤ ਕਰਨ ਵਾਲੀਆਂ ਥਾਵਾਂ ‘ਚੋਂ ਇਕ ਕੈਪੀਲੈਨੋ ਸਸਪੈਂਨਸ਼ਨ ਬਰਿੱਜ ਸਾਹ ਸੂਤ ਲੈਣ ਵਾਲੇ ਰੂਪ ‘ਚ ਕੈਪੀਲੈਨੋ ਦਰਿਆ ਤੋਂ 230 ਫੁੱਟ ਉੱਪਰ ਅਤੇ 450 ਫੁੱਟ ਆਰਪਾਰ ਲਟਕ ਰਿਹਾ ਹੈ। ਪਰੰਤੂ ਪੁਲ ਨੂੰ ਪਾਰ ਕਰਨਾਂ ਕੇਵਲ ਇਕ ਹੀ ਉਤੇਜਨਾ ਭਰਪੂਰ ਕਾਰਜ ਨਹੀਂ ਜਿਸਦੀ ਤੁਸੀਂ ਆਸ ਕਰ ਸਕਦੇ ਹੋ। ਪਾਰ ਕਰਕੇ ਕੱਦਾਵਰ ਸਦਾ ਬਹਾਰ ਦਰਖਤਾਂ, ਸ਼ਾਂਤ ਪਗਡੰਡੀਆਂ ਅਤੇ ਇਨਾਮ ਜੇਤੂ ਦਿਲਖਿਚਵੀਂ ਟਰੀਟਾਪਸ ਐਡਵੈਂਚਰ ਤੱਕ ਜਾਵੋ।

Read More

ਸਟੈਨਲੇ ਪਾਰਕ ਘੋੜਾ ਗੱਡੀ ਟੂਰ

ਸਾਡੀਆਂ ਪੁਰਾਣੇ ਫੈਸ਼ਨ ਦੀਆਂ ਘੋੜਾ-ਗੱਡੀਆਂ ‘ਚੋਂ ਕਿਸੇ ਇਕ ‘ਚ ਚੜ੍ਹੋ ਅਤੇ ਵੈਨਕੂਵਰ ਦੇ #1 ਆਕਰਸ਼ਣ, ਸਟੈਨਲੇ ਪਾਰਕ ਦੀ ਕੁਦਰਤੀ ਸੁੰਦਰਤਾ ਦਾ ਆਨੰਦਮਈ ਗੇੜਾ ਲਗਾਉ। ਘੋੜਿਆਂ ਦੇ ਪੌੜਾਂ ਦੀ ਮੱਧਮ ਆਵਾਜ਼ ਦਾ ਆਨੰਦ ਮਾਣੋ ਅਤੇ ਸੀਡਰ ਤੇ ਸਮੁੰਦਰ ਦੀ ਤਾਜ਼ਾ ਸੁਗੰਧ ਨੂੰ ਆਤਮਸਾਤ ਕਰੋ, ਜਦੋਂ ਕਿ ਇਕ ਪ੍ਰੋਫੈਸ਼ਨਲ ਗਾਈਡ ਤੁਹਾਡੇ ਡੈੱਡਮੈਨਜ਼ ਆਈਲੈਂਡ, ਵੈਨਕੂਵਰ ਹਾਰਬਰ, ਲਾਇਨਜ਼ ਗੇਟ ਪੁਲ, ਸਮੁੰਦਰੀ ਤੱਟ ਦਾ ਇਕ ਰੈੱਡ-ਸੀਡਰ ਫਾਰੈਸਟ ਤੇ ਰੋਜ਼ ਗਾਰਡਨ ਦਰਸਾਉਂਦੇ ਹੋਏ ਇਕ ਘੰਟੇ ਦੇ ਟੂਰ ਨੂੰ ਪੂਰੀ ਤਰ੍ਹਾਂ ਬਿਆਨਦਾ ਜਾਵੇਗਾ ਜਿਹੜਾ ਮਸ਼ਹੂਰ ਟੋਟਮ ਪੋਲਾਂ, ਗਰਲ ਇਨ ਏ ਵੈੱਟ ਸੂਟ ਬੁੱਤ ਅਤੇ ਐੱਸ ਐੱਸ ਐਮਪ੍ਰੈੱਸ ਆਫ ਜਾਪਾਨ ਫਿਗਰਹੈੱਡ ਕੋਲ ਰੁੱਕਦਾ ਹੋਇਆ ਜਾਵੇਗਾ।

Read More

ਹਾਰਬਰ ਕਰੂਜ਼ਜ਼ ਐਂਡ ਈਵੈਂਟਸ

ਹਾਰਬਰ ਕਰੂਜ਼ਜ਼ ਐਂਡ ਈਵੈਂਟਸ ਵੈਨਕੂਵਰ ਦੀ ਬੋਟ ਰਾਹੀਂ ਦ੍ਰਿਸ਼ ਵਿਖਾਉਂਣ ਦੀ ਇਕ ਮੋਹਰੀ ਕੰਪਨੀ ਹੈ ਜਿਹੜੀ ਵੈਨਕੂਵਰ ਦੇ ਨਿਵੇਕਲੇ ਦ੍ਰਿਸ਼ ਦਰਸਾਉਂਦੀ ਹੈ ਅਤੇ ਸ਼ਹਿਰ ਨੂੰ ਅਨੁਭਵ ਕਰਨ ਦਾ ਇਕ ਅਨੋਖਾ ਅਤੇ ਮਜ਼ੇਦਾਰ ਤਰੀਕਾ ਪੇਸ਼ ਕਰਦੀ ਹੈ। ਹਾਰਬਰ ਕਰੂਜ਼ਜ਼ ਲਿਮ. ਬੋਟ ਰਾਹੀਂ ਦ੍ਰਿਸ਼ ਵਿਖਾਉਂਣ ਦੀ ਵੈਨਕੂਵਰ ਦੀ ਕੇਵਲ ਇਕੋ ਇਕ ਕੰਪਨੀ ਹੈ ਜਿਹੜੀ ਬਾਕਾਇਦਾ ਮਿਥੇ ਸਮਿਆਂ ‘ਤੇ ਰੋਜ਼ਾਨਾਂ ਅਤੇ ਰਾਤ ਵੇਲੇ ਦੇ ਪਬਲਿਕ ਕਰੂਜ਼ ਪੇਸ਼ ਕਰਦੀ ਹੈ। ਇੰਨ੍ਹਾਂ ‘ਚ ਸ਼ਾਮਲ ਹਨ ਵੈਨਕੂਵਰ ਹਾਰਬਰ ਦੇ ਰੋਜ਼ਾਨਾਂ ਟੂਰ, ਗਰਮੀਆਂ ਦੌਰਾਨ ਰੋਜ਼ਾਨਾਂ ਚਾਰ ਸਮਿਆਂ ‘ਤੇ; ਰਾਤ ਵੇਲੇ ਦੇ ਸਨਸੈੱਟ ਡਿਨਰ ਕਰੂਜ਼ ਜਿਨ੍ਹਾਂ ‘ਚ ਵੈਸਟ ਕੋਸਟ ਦੇ ਸੁਆਦਾਂ ਵਾਲਾ ਰਾਤ ਦਾ ਖਾਣਾ ਸ਼ਾਮਲ ਹੁੰਦਾ ਹੈ; ਅਤੇ ਇੰਡੀਅਨ ਆਰਮ ਦੇ ਨੀਲੇ ਪਾਣੀਆਂ ਰਾਹੀਂ ਜਾਣ ਵਾਲਾ ਸਮੇਤ ਲੰਚ ਕਰੂਜ਼।

Read More

ਵੈਨਕੂਵਰ ਲੁੱਕਆਊਟ

ਵੈਨਕੂਵਰ ਲੁੱਕਆਊਟ ਤੁਹਾਡੀ ਵੈਨਕੂਵਰ ਫੇਰੀ ਦੌਰਾਨ “ਪਹਿਲਾ ਉੱਤਮ ਪੜਾਅ”

ਆਉ ਵੇਖੋ ਵੈਨਕੂਵਰ ਮਹਾਂਨਗਰ ਦਾ 360 ਡਿਗਰੀ ਦਾ ਦ੍ਰਿਸ਼ਪੂਰਨ ਨਜ਼ਾਰਾ, ਉੱਤਰੀ ਤੱਟ ਦੇ ਆਲੀਸ਼ਾਨ ਪਹਾੜ ਅਤੇ ਸ਼ਾਇਦ ਇੱਥੋਂ ਤੱਕ ਕਿ ਵੈਨਕੂਵਰ ਆਈਲੈਂਡ ਵੀ। ਸਟਰੀਟ ਪੱਧਰ ਤੋਂ ਪੰਜਾਹ ਮੰਜ਼ਿਲਾਂ ਉੱਪਰ ਦਾ ਸ਼ੀਸ਼ੇ ਦੇ ਇਕ ਐਲੀਵੇਟਰ ‘ਚ 50 ਸਕਿੰਟਾਂ ਤੋਂ ਵੀ ਘੱਟ ਸਮੇਂ ‘ਚ ਸਫਰ। ਐਲੀਵੇਟਰ ਦਾ ਇਹ ਅਨੁਭਵ ਤੁਹਾਨੂੰ ਬਾਕੀ ਜ਼ਰੂਰ ਹੀ ਵੇਖਣ ਵਾਲੇ ਆਕਰਸ਼ਕ ਥਾਵਾਂ ਨੂੰ ਵੇਖਣ ਲਈ ਤਿਆਰ ਕਰੇਗਾ।

Read More

ਵੈਨਕੂਵਰ ਆਰਟ ਗੈਲਰੀ

ਕੈਨੇਡਾ ਦੇ ਸਭ ਤੋਂ ਸੋਹਣੇ ਸ਼ਹਿਰ ’ਚ ਬਿਤਾਇਆ ਗਿਆ ਇਕ ਦਿਨ ਵੈਨਕੂਵਰ ਆਰਟ ਗੈਲਰੀ ਦੀ ਫੇਰੀ ਤੋਂ ਬਿਨਾਂ ਅਧੂਰਾ ਹੋਵੇਗਾ। ਅੰਤਰਰਾਸ਼ਟਰੀ ਪ੍ਰਸ਼ੰਸਾ ਪ੍ਰਾਪਤ ਕਲਾ ਦਾ ਇਹ ਅਜਾਇਬਘਰ ਇਕ ਹੈਰਾਨਕੁੰਨ ਹੈਰੀਟੇਜ ਬਿਲਡਿੰਗ ’ਚ ਵੈਨਕੂਵਰ ਦਾ ਇਕ ਉੱਚ ਸੱਭਿਆਚਾਰਕ ਅਨੁਭਵ ਪੇਸ਼ ਕਰਦਾ ਹੈ। ਗੈਲਰੀ ਇਤਿਹਾਸਕ ਉਸਤਾਦ ਕਲਾਕਾਰਾਂ ਤੋਂ ਲੈ ਕੇ ਅਜੋਕੇ ਅੰਤਰਰਾਸ਼ਟਰੀ ਪ੍ਰਸ਼ੰਸਾ ਪ੍ਰਾਪਤ ਕਲਾਕਾਰਾਂ ਦੀਆਂ

Read More

ਸਾਇੰਸ ਵਰਲਡ ਟੈੱਲਅਸ
ਵਰਲਡ ਆਫ ਸਾਇੰਸ ‘ਚ

ਟੈੱਲਅਸ ਵਰਲਡ ਆਫ ਸਾਇੰਚ ‘ਚ ਸਾਇੰਸ ਵਰਲਡ। ਆਪਣੇ ਮਨ ਨੂੰ ਜਗਾਉ ਅਤੇ ਵਿਗਿਆਨ ਦੀਆਂ ਵਿਚਿਤਰਤਾਵਾਂ ਨੂੰ ਜਾਣੋ। ਲੋਕਪ੍ਰਿਯ, ਇਕ ਤੋਂ ਬਾਦ ਇਕ ਚੱਲਣ ਵਾਲੇ ਪ੍ਰਦਰਸ਼ਨ, ਉਤਸ਼ਾਹਜਨਕ ਫੀਚਰ ਪ੍ਰਦਰਸ਼ਨੀਆਂ, ਸੈਂਟਰ ਸਟੇਜ ‘ਤੇ ਦੰਦ ਜੋੜ ਦੇਣ ਵਾਲੇ ਵਿਗਿਆਨਕ ਵਿਖਾਵੇ, ਗੁੰਬਦਕਾਰੀ OMNIMAX® ਥੀਏਟਰ ‘ਚ ਮੁਗਧ ਕਰ ਦੇਣ ਵਾਲੀਆਂ ਫਿਲਮਾਂ ਅਤੇ ਸਾਇੰਸ ਥੀਏਟਰ ‘ਚ ਹੈਰਾਨੀਜਨਕ ਸ਼ੋਅ। ਇਹ ਪੱਕੀ ਗੱਲ ਹੈ ਕਿ ਜਾਣਨ ਦਾ ਤੁਹਾਡਾ ਇਹ ਇਕ ਅਭੁੱਲ ਦਿਨ ਹੋਵੇਗਾ ਜਦੋਂ ਤੁਸੀਂ ਸਾਡੇ ਜੀਵਨ-ਆਕਾਰੀ ਟੀ-ਰੈਕਸ ਸਟੈਨ ਨੂੰ ਮਿਲਦੇ ਹੋ, ਸ਼ੈਡੋ ਰੂਮ ‘ਚ ਆਪਣਾ ਪ੍ਰਛਾਵਾਂ ਜਮਾਅ ਲੈਂਦੇ ਹੋ ਅਤੇ ਕਾਂਟਰੈਪਸ਼ਨ ਕਾਰਨਰ ‘ਚ ਆਪਣੀਆਂ ਕਾਢਾਂ ਆਪ ਕੱਢਦੇ ਹੋ।

Read More

ਹੈਲ਼ਜ਼ ਗੇਟ ਏਅਰਟਰਾਮ
ਦ੍ਰਿਸ਼ਮਈ ਫਰੇਜ਼ਰ ਕੈਨੀਯਨ ‘ਚ

ਬ੍ਰਿਟਿਸ਼ ਕੁਲੰਬੀਆ ‘ਚ ਇਤਿਹਾਸਕ ਕੇਂਦਰੀ ਸਥਾਨ, ਸੱਤ ਪਹਾੜੀ ਸੁਰੰਗਾਂ ਵਾਲੀ ਦ੍ਰਿਸ਼ਮਈ ਫਰੇਜ਼ਰ ਕੈਨੀਯਨ ਥਾਣੀ ਲੰਘੋ ਅਤੇ ਗੋਲਡ ਰਸ਼ ਟਰੇਲ ਉੱਪਰ ਸਭ ਤੋਂ ਵੱਡੇ ‘ਰਸ਼’ ਨੂੰ ਮੁੜ ਤੋਂ ਜੀਅ ਕੇ ਵੇਖੋ। ਏਨਾਂ ਅਨੋਖਾ ਸਥਾਨ ਜਿਵੇਂ ‘ਪਰਲੋਕ’ ਇਸ ਨੂੰ ਆਪਣੇ ਖੇਡ ਦੇ ਮੈਦਾਨ ਵਜੋਂ ਵਰਤਣ ਲਈ ਆ ਗਿਆ ਹੋਵੇ। ਮੁੱਢਲੇ ਖੋਜੀਆਂ ਨੇ ਇਸ ਬਾਰੇ ਆਖਿਆ “ਇਕ ਸਥਾਨ ਜਿਥੇ ਕਿਸੇ ਮਨੁੱਖ ਨੂੰ ਜ਼ੋਖਮ ਨਹੀਂ ਉਠਾਉਂਣਾ ਚਾਹੀਦਾ”, ਅਤੇ ਮਨੁੱਖ ਤੇ ਕੁਦਰਤ ਇੱਥੇ ਸਰੇਸ਼ਠਤਾ ਵਾਸਤੇ ਲੜਦੇ ਹਨ।

Read More

ਬਰਨਬੀ ਵਿਲੇਜ਼ ਅਜਾਇਬਘਰ ਅਤੇ ਗੋਲ ਦਾਇਰੇ ‘ਚ ਗਿੜਨ ਵਾਲਾ ਝੂਲਾ

ਆਪਣੇ ਆਪ ਨੂੰ ਲਿਆਉ – ਸਾਡੀ 1920 ਦੀ ਕਮਿਊਨਿਟੀ ਦੀਆਂ ਸਟਰੀਟਾਂ ’ਚ ਚਹਿਲਕਦਮੀ ਕਰੋ। ਸਾਡਾ ਪਿੰਡ 10 ਏਕੜ ਜਗ੍ਹਾ ‘ਤੇ ਬਣਿਆਂ ਹੈਰੀਟੇਜ਼ ਅਤੇ ਹੂ ਬਹੂ ਬਣੀਆਂ ਇਮਾਰਤਾਂ ਦਾ ਇਕ ਸੁਮੇਲ ਹੈ। ਖਾਸ ਸਮਿਆਂ ਦੀਆਂ ਪੁਸ਼ਾਕਾਂ ਪਹਿਨੀ ਕਸਬੇ ਦੇ ਲੋਕ ਮਹਿਮਾਨਾਂ ਦਾ ਸਵਾਗਤ ਕਰਦੇ ਹਨ ਅਤੇ ਉਨ੍ਹਾਂ ਨੂੰ ਘਰਾਂ, ਕਾਰੋਬਾਰਾਂ ਅਤੇ ਦੁਕਾਨਾਂ ‘ਚ ਪ੍ਰਦਰਸ਼ਨ ਦਿੰਦੇ ਹਨ। ਲੋਕਪ੍ਰਿਯ ਪੜਾਵਾਂ ‘ਚ ਸ਼ਾਮਲ ਹੈ ਲੋਹਾਰ ਨਾਲ ਗੱਲਬਾਤ, ਛਾਪੇਖਾਨੇ ਦੇ ਪ੍ਰਦਰਸ਼ਨ, ਫਾਰਮ ਹਾਊਸ ‘ਚ ਬਣੇ ਬਾਗ ਥਾਣੀਂ ਲੰਘਣਾ ਅਤੇ ਜਨਰਲ ਸਟੋਰ ‘ਤੇ ਕਲਰਕ ਨਾਲ ਮੁਲਾਕਾਤ। ਇੰਟਰਅਰਬਨ #1223 ਦੀ ਸ਼ਾਨ ਨੂੰ ਮਾਣਨਾਂ ਯਕੀਨੀ ਰੱਖਣਾ।

Read More