
ਕੈਨੇਡਾ ਦੇ ਸਭ ਤੋਂ ਸੋਹਣੇ ਸ਼ਹਿਰ ’ਚ ਬਿਤਾਇਆ ਗਿਆ ਇਕ ਦਿਨ ਵੈਨਕੂਵਰ ਆਰਟ ਗੈਲਰੀ ਦੀ ਫੇਰੀ ਤੋਂ ਬਿਨਾਂ ਅਧੂਰਾ ਹੋਵੇਗਾ। ਅੰਤਰਰਾਸ਼ਟਰੀ ਪ੍ਰਸ਼ੰਸਾ ਪ੍ਰਾਪਤ ਕਲਾ ਦਾ ਇਹ ਅਜਾਇਬਘਰ ਇਕ ਹੈਰਾਨਕੁੰਨ ਹੈਰੀਟੇਜ ਬਿਲਡਿੰਗ ’ਚ ਵੈਨਕੂਵਰ ਦਾ ਇਕ ਉੱਚ ਸੱਭਿਆਚਾਰਕ ਅਨੁਭਵ ਪੇਸ਼ ਕਰਦਾ ਹੈ। ਗੈਲਰੀ ਇਤਿਹਾਸਕ ਉਸਤਾਦ ਕਲਾਕਾਰਾਂ ਤੋਂ ਲੈ ਕੇ ਅਜੋਕੇ ਅੰਤਰਰਾਸ਼ਟਰੀ ਪ੍ਰਸ਼ੰਸਾ ਪ੍ਰਾਪਤ ਕਲਾਕਾਰਾਂ ਦੀਆਂ
ਆਪਣੇ ਇਕੱਠ ਨੂੰ ਵੈਨਕੂਵਰ ਆਰਟ ਗੈਲਰੀ ਵੱਲੋਂ ਇਕ ਵੇਖਣਯੋਗ ਈਵੈਂਟ ’ਚ ਬਦਲਣ ਦੇਵੋ! ਉਤਸ਼ਾਹੀ ਈਵੈਂਟਾਂ ਵਾਲੀਆਂ ਕਈ ਸਾਰੀਆਂ ਥਾਵਾਂ ’ਚੋਂ ਕੋਈ ਵੀ ਚੁਣੋ, ਜਿਨ੍ਹਾਂ ’ਚ ਸ਼ਾਮਲ ਹਨ ਗਰੈਂਡ ਫੋਇਰ ਅਤੇ ਰੋਟੁੰਡਾ---ਜਿਸਦਾ ਉੱਚਾ ਚੜਦਾ ਚਾਰ ਮੰਜ਼ਿਲਾ ਗੁੰਬਦ ਹੈ ਅਤੇ ਜੁੜਵੀਆਂ ਸੰਗਮਰਮਰੀ ਪੌੜੀਆਂ ਹਨ--ਜਾਂ ਅਸਲੀ ਇਤਿਹਾਸਕ ਕਚਹਿਰੀਆਂ ਜੋ ਜੱਜਾਂ ਦੇ ਚਬੂਤਰਿਆਂ ਅਤੇ ਉੱਤਮ ਕਿਸਮ ਦੀ ਹਾਰਡਵੁੱਡ ਨਾਲ ਮੁਕੰਮਲ ਹਨ। ਇਸ ’ਚ ਇਕ ਨਿੱਜੀ ਅਗਵਾਈ ਵਾਲਾ ਨੁੰਮਾਇਸ਼ ਦਾ ਟੂਰ ਜੋੜ ਲਵੋ ਅਤੇ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਵੈਨਕੂਵਰ ਆਰਟ ਗੈਲਰੀ ਸ਼ਹਿਰ ਦੇ ਸਭ ਤੋਂ ਵੱਧ ਯਾਦ ਰੱਖਣਯੋਗ ਅਵਸਰਾਂ ’ਚੋਂ ਤਰਜੀਹ ਦਿੱਤੇ ਜਾਣ ਵਾਲੀ ਥਾਂ ਹੈ।
ਕ੍ਰਿਸਮਸ ਅਤੇ ਨਵੇਂ ਸਾਲ ਦਿਵਸਾਂ ਨੂੰ ਛੱਡ ਕੇ ਹਰ ਰੋਜ਼ ਖੁੱਲੀ ਰਹਿੰਦੀ ਹੈ
ਰੋਜ਼ਾਨਾਂ, ਸਵੇਰ 10 ਵਜੇ ਤੋਂ ਸ਼ਾਮ 5 ਵਜੇ ਤੱਕ । ਮੰਗਲਵਾਰਾਂ ਨੂੰ ਸ਼ਾਮ 9 ਵਜੇ ਤੱਕ
ਵੈਨਕੂਵਰ ਆਰਟ ਗੈਲਰੀ ਨੇ ਡਾਊਨਟਾਊਨ ਵੈਨਕੂਵਰ ਦੇ ਐਨ ਵਿਚਕਾਰ ਇਕ ਪੂਰਾ ਸਿਟੀ ਬਲਾਕ ਮੱਲਿਆ ਹੋਇਆ ਹੈ ਜਿਹੜਾ ਜੌਰਜੀਆ ਸਟਰੀਟ, ਹੌਰਨਬੀ ਸਟਰੀਟ, ਰੌਬਸਨ ਸਟਰੀਟ ਅਤੇ ਹੌਵ ਸਟਰੀਟ ਦੁਆਰਾ ਘਿਰਿਆ ਹੋਇਆ ਹੈ। ਤੁਸੀਂ ਗੈਲਰੀ ’ਚ ਚਾਹੇ ਹੌਰਨਬੀ ਸਟਰੀਟ ਵੱਲੋਂ ਜਾਂ ਰੌਬਸਨ ਸਟਰੀਟ ਪਲਾਜ਼ੇ (ਹੌਵ ਸਟਰੀਟ ਦੇ ਨਾਲ ਲੱਗਵਾਂ) ਵੱਲੋਂ ਦਾਖਲ ਹੋ ਸਕਦੇ ਹੋ। ਦੋਵੇਂ ਦੁਆਰ ਵ੍ਹੀਲਚੇਅਰ ਦੀ ਪਹੁੰਚ ਵਾਲੇ ਹਨ।
ਵੈੱਬਸਾਈਟ:www.vanartgallery.bc.ca
24ਘੰਟੇ ਜਾਣਕਾਰੀ: 604.662.4719
ਈਮੇਲ: marketing@vanartgallery.bc.ca
ਫੋਨ: 604.662.4714
rentals@vanartgallery.bc.ca
ਪਤਾ:750 Hornby Street, Vancouver, BC V6Z 2H7
ਇਨ੍ਹਾਂ 12 ਸਰਵੁੱਤਮ ਮਨਮੋਹਕ ਸਥਾਨਾਂ ਦੀਆਂ ਵੀਡੀਓ ਵੇਖੋ
ਹੁਣ ਵੇਖੋ>>
ਸਾਡੇ ਖਾਸ ਕੂਪਨਾਂ ਨਾਲ ਹਰੇਕ ਮਨਮੋਹਕ ਸਥਾਨ ‘ਤੇ ਪੈਸੇ ਬਚਾਉ
ਹੁਣ ਡਾਊਨਲੋਡ ਕਰੋ>>
ਇਨ੍ਹਾਂ ਮਨਮੋਹਕ ਸਥਾਨਾਂ ‘ਤੇ ਪੁੱਜਣ ਲਈ ਨਿਰਦੇਸ਼ ਜਾਂ ਨਕਸ਼ਾ ਲਵੋ
ਹੁਣ ਡਾਊਨਲੋਡ ਕਰੋ>>
ਕੇਵਲ ਅੰਗਰੇਜ਼ੀ ’ਚ ਉਪਲਬਧ ਹਨ।